Phone: 416-912-7087
in**@re************.ca

ਪੰਜਾਬੀ ਅੰਗਰੇਜ਼ੀ

ਰੈੱਡਬਰਡ ਥੈਰੇਪੀ ਦੀਆਂ ਪੰਜਾਬੀ ਸੇਵਾਵਾਂ ਵਿੱਚ ਤੁਹਾਡਾ ਸੁਆਗਤ ਹੈ।

ਕਈ ਵਾਰ ਸਾਡੇ ਭਾਈਚਾਰੇ ਵਿੱਚ ਅਸੀਂ ਇੱਕ ਨਿਰਸਵਾਰਥ ਸਾਥੀ ਬਣਨ ਲਈ ਸਮਾਜਿਕ ਦਬਾਅ ਮਹਿਸੂਸ ਕਰਦੇ ਹਾਂ ਜੋ ਦੂਜਿਆਂ ਦੀਆਂ ਜ਼ਰੂਰਤਾਂ ਨੂੰ ਉਹਨਾਂ ਦੇ ਆਪਣੇ ਤੋਂ ਪਹਿਲਾਂ ਰੱਖਦਾ ਹੈ ਜਾਂ ਇੱਕ ਸੰਪੂਰਨ ਬੱਚਾ ਬਣਨ ਲਈ ਜੋ ਪੂਰਾ ਅਤੇ ਸਫਲ ਹੁੰਦਾ ਹੈ। ਇਨ੍ਹਾਂ ਉਮੀਦਾਂ ‘ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਦੇ ਹੋਏ ਅਸੀਂ ਆਪਣੇ ਲਈ ਕੀ ਚਾਹੁੰਦੇ ਹਾਂ ਉਸ ਨੂੰ ਗੁਆ ਦਿੰਦੇ ਹਾਂ ਅਤੇ ਜ਼ਿੰਦਗੀ ਵਿਚ ਅਧੂਰੇ ਅਤੇ ਦੁਖੀ ਹੋ ਜਾਂਦੇ ਹਾਂ। ਇਸ ਨਾਲ ਉਦਾਸੀ, ਚਿੰਤਾ, ਆਪਸੀ ਟਕਰਾਅ ਵਰਗੀਆਂ ਚੁਣੌਤੀਆਂ ਪੈਦਾ ਹੋ ਸਕਦੀਆਂ ਹਨ। ਸਾਡੇ ਭਾਈਚਾਰੇ ਦੇ ਅੰਦਰ ਸਾਨੂੰ ਆਪਣੀਆਂ ਸਮੱਸਿਆਵਾਂ ਨੂੰ ਆਪਣੀ ਤੱਕ ਹੀ ਰੱਖਣਾ ਸਿਖਾਇਆ ਜਾਂਦਾ ਹੈ| ਸ਼ਰਮਿੰਦਾ ਦਾ ਡਰ ਲੋਕਾਂ ਨੂੰ ਮਦਦ ਲੈਣ ਤੋਂ ਰੋਕਦੀ ਹੈ| ਨਤੀਜੇ ਵਜੋਂ ਅਸੀਂ ਇਕੱਲੇ ਦੁੱਖ ਝੱਲਦੇ ਹਾਂ ਜਦੋਂ ਕਿ ਸਾਡੀ ਮਾਨਸਿਕ ਸਿਹਤ ਵਿਗੜਦੀ ਹੈ|

ਤੁਹਾਨੂੰ ਆਪਣੀਆਂ ਸਮੱਸਿਆਵਾਂ ਨਾਲ ਇਕੱਲੇ ਨਜਿੱਠਣ ਦੀ ਲੋੜ ਨਹੀਂ ਹੈ| ਥੈਰੇਪੀ ਇੱਕ ਗੁਪਤ ਥਾਂ ਹੈ ਜਿੱਥੇ ਤੁਸੀਂ ਆਪਣੀਆਂ ਸਮੱਸਿਆਵਾਂ ਬਾਰੇ ਇੱਕ ਸਖਿਤਸਖਿਤ ਪੇਸ਼ੇਵਰ ਨਾਲ ਖੁੱਲ ਕੇ ਆਪਣੀ ਗੱਲਬਾਤ ਕਰ ਸਕਦੇ ਹੋ|

ਰੈਡਥਰਡ ਥੈਰੇਪੀ ਦੇ ਪੰਜਾਬੀ ਸੈਕਸ਼ਨ ਵਿੱਚ ਤੁਹਾਡਾ ਸਵਾਗਤ ਹੈ| ਮੇਰਾ ਨਾਮ ਅਰਸ਼ਦੀਪ ਹੈ ਅਤੇ ਮੈਂ ਇੱਕ ਥੇਰਪਿਸ੍ਟ ਵਿਦਿਆਰਥੀ ਹਾਂ| ਮੈਂ ਪੰਜਾਬੀ  ਤੇ ਅੰਗਰੇਜ਼ੀ ਦੀ ਭਾਸ਼ਾ ਵਿੱਚ ਕਾਊਂਸਲਿੰਗ ਦੀਆਂ ਸੇਵਾਵਾਂ ਪ੍ਰਦਾਨ ਕਰਦੀ ਹਾਂ ਜਿਨਾਂ ਲੋਕਾਂ ਨੂੰ ਅੰਗਰੇਜ਼ੀ ਵਿੱਚ ਬੋਲਣ ਦੀ ਮੁਸ਼ਕਿਲ ਆਉਂਦੀ ਹੈ| ਕਿਰਪਾ ਕਰਕੇ ਇੱਕ ਮੁਕਤ ਸ਼ੁਰੂਆਤੀ ਸਲਾਹ ਮਸ਼ਵਰੇ ਲਈ ਤੁਸੀਂ ਮੇਰੇ ਨਾਲ ਸੰਪਰਕ  ਕਰੋ| ਸ਼ੁਰੂਆਤੀ ਸਲਾਹ ਮਸ਼ਵਰੇ ਦੌਰਾਨ ਤੁਸੀਂ ਇਲਾਜ ਦੀ ਪ੍ਰਕਿਰਿਆ ਬਾਰੇ ਕਲੀਨਿਕ ਦੀਆਂ ਨੀਤੀਆਂ ਬਾਰੇ ਅਤੇ ਇੱਕ ਪੇਸ਼ੇਵਾਰ ਵਜੋਂ ਮੇਰੇ ਬਾਰੇ ਸਵਾਲ ਪੁੱਛ ਸਕਦੇ ਹੋ| ਮੈਂ ਤੁਹਾਨੂੰ ਸੁਣ ਅਤੇ ਤੁਹਾਡੀ ਮਦਦ ਕਰਨ ਲਈ ਇੱਥੇ ਹਾਂ|